ਕਾਤਬਾਂ ਅਤੇ ਸਾਹਿਤ

ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦਾ ਕਾਵਿ ਸੰਗ੍ਰਹਿ ‘ਫੂੜ੍ਹੀ’ ਕੀਤਾ ਲੋਕ ਅਰਪਣ

ਕੌਮੀ ਮਾਰਗ ਬਿਊਰੋ | February 12, 2022 08:08 PM

 

ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਕਵੀ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਅੱਜ ਸੈਕਟਰ 16 ਵਿਖੇ ਪੰਜਾਬ ਕਲਾ ਭਵਨ ਵਿਚ ਐਡਵੋਕੇਟ ਜਤਿਨ ਸਲਵਾਨ ਦੀ ਪੰਜਾਬੀ ਕਵਿਤਾ ਦੀ ਪੁਸਤਕ - ਫੂੜ੍ਹੀ ਰਿਲੀਜ ਕੀਤੀ। 
ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਵਿਚ ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦੀ ਸ਼ਾਇਰੀ ਦੀ ਸਰਲਤਾ ਅਤੇ ਭਰਪੂਰ ਸ਼ਬਦਾਵਲੀ ਦੀ ਸ਼ਲਾਘਾ ਕੀਤੀ ਜੋ ਕਿ ਪੰਜਾਬ ਵਿਚ ਕਿਸੇ  ਨਾ ਕਿਸੇ ਰੂਪ ਵਿਚ ਗੁੰਮ ਹੋ ਚੁਕੀ ਹੈ। 
ਉਨ੍ਹਾਂ ਨੇ ਕਿਹਾ ਕਿ ਜਤਿਨ ਸਲਵਾਨ ਦੀ ਇਕ ਹੋਰ ਵਿਲੱਖਣਤਾ ਉਨ੍ਹਾਂ ਦੇ ਡੂੰਘੇ ਵਿਚਾਰਾਂ ਦਾ ਸਹਿਜ ਪ੍ਰਗਟਾਵਾ ਹੈ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਚੱਲਦਾ ਹੈ ਅਤੇ ਹਰ ਕਵਿਤਾ ਕੁਦਰਤ ਅਤੇ ਪੰਜਾਬ ਦੇ ਸੱਭਿਆਚਾਰ ਦੇ ਸਮਾਵੇਸ਼ ਦੇ ਨਾਲ ਨਾਲ  ਸੁਬੇ ਦੇ ਰਇਸ ਸਮਾਜਿਕ ਤਾਣੇ ਬਾਣੇ ਦੇ ਸੁੰਦਰ ਅਲੰਕਾਰਾਂ ਨਾਲ ਭਰਪੂਰ ਹੈ। 
ਜਿਵੇਂ ਕਿ ਟਾਇਟਲ ਤੋਂ ਹੀ ਪ੍ਰਤੀਤ ਹੂੰਦਾ ਹੈ ਕਿ ‘ਫੂੜ੍ਹੀ’ ਸ਼ਬਦ ਦੀ ਵਰਤੋਂ ਆਪਣੇ ਇਸਤੇਮਾਲ ਤੋਂ ਆਪ ਹੀ ਬਾਹਰ ਹੋ ਗਈ ਹੈ ਅਤੇ ਇਸੇ ਤਰਾਂ੍ਹ ਪਰਿਵਾਰ ਵਿਚ ਕੋਈ ਨਜ਼ਦੀਕੀ  ਅਤੇ ਕਿਸੇ ਪਿਆਰੇ ਨੂੰ ਗੁਆਉਣ ਤੇ ਸਮਾਜ ਦੁਆਰਾ ਦਰਦ ਅਤੇ ਗਮ ਨੂੰ ਸਾਂਝਾ ਕਰਨ ਦਾ ਸੱਭਿਆਚਾਰ ਹੈ। ਜਤਿਨ ਸਲਵਾਨ ਯਾਦ ਕਰਦੇ ਹਨ ਕਿ ਲੋਕ ਜਦੋਂ ਪਰਿਵਾਰ ਨੂੰ ਦਿਲਾਸਾ ਦੇਣ ਲਈ ਇਕੱਠੇ ਹੁੰਦੇ ਸਨ ਅਤੇ ਉਨ੍ਹਾਂ ਦੇ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕਰਦੇ ਸਨ। 
ਗਜਲ਼ਾਂ ਦੀ ਕੁਲੈਕਸ਼ਨ ਆਤਮਾ ਨੂੰ ਛੁਹ ਲੈਂਦਾ ਹੈ ਕਿਉਂਕਿ ਇਹ ਵਿਛੋੜੇ ਅਤੇ ਅਲੱਗ ਥਲੱਗ ਹੋਣ ਦੇ ਦਰਦ ਨੂੰ ਦਰਸ਼ਾਉਂਦਾ ਹੈ ਅਤੇ ਫਿਰ ਵੀ ਜ਼ਿੰਦਗੀ ਦੀ ਸਦੀਵੀ ਉਮੀਦ ਨੂੰ ਦਰਸਾਉਂਦਾ ਹੈ। 
ਪੇਸ਼ੇ ਤੋਂ ਵਕੀਲ ਜਤਿਨ ਸਲਵਾਨ ਸ਼ਹਿਰ ਵਿੱਚ ਆਪਣੀ ਪਰਉਪਕਾਰੀ ਪਹਿਚਾਣ ਰੱਖਣ ਦੇ ਨਾਲ ਨਾਲ ਹਜਾਰਾਂ ਰੁੱਖ ਲਗਾਉਣ, ਕੁਦਰਤ ਅਤੇ ਜਾਨਵਰਾਂ ਪ੍ਰਤੀ ਪਿਆਰ ਅਤੇ ਹੁਣ ਪੰਜਾਬ ਕਵਿਤਾਵਾਂ ਲਿਖਣ ਲਈ ਜਾਣੇ ਜਾਂਦੇ ਹਨ। ਜਤਿਨ ਸਲਵਾਨ ਬਚਪਨ ਤੋਂ ਹੀ ਹਿੰਦੀ ਅਤੇ ਪੰਜਾਬੀ ਦੇ ਨਾਲ ਉਰਦੂ ਸ਼ਬਦਾਂ ਦੀ ਵਿਆਪਕ ਵਰਤੋਂ ਨਾਲ ਕਵਿਤਾਵਾਂ ਲਿਖਦੇ ਆ ਰਹੇ ਹਨ। 
ਜਤਿਨ ਸਲਵਾਨ ਦੇ ਕਿਹਾ ਕਿ ਜ਼ਿੰਦਗੀ ਇਕ ਮਹਾਨ ਅਧਿਆਪਕ ਹੈ ਜਿਸ ਨੇ ਮੇਰੇ ਜੀਵਨ ਤੇ ਅਮਿੱਟ ਛਾਪ ਛੱਡੀ ਹੈ ਅਤੇ ਮੈਂ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਕਾਗਜ ਤੇ ਲਿੱਖਦਾ ਰਿਹਾ ਅਤੇ ਜਿਸਤੋਂ ਇਹ ਕੁਲੈਕਸ਼ਨ ਵੱਧਦਾ ਰਿਹਾ । ਮੇਰੇ ਦੋਸਤਾਂ ਅਤੇ ਪਰਿਵਾਰ ਦੀ ਪ੍ਰੇਰਣਾ ਦੇ ਨਾਲ ਹੀ ਇਹ ਪਹਿਲੀ ਕੂਲੇਕਸ਼ਨ ਗੁਰਮੁਖੀ ਵਿਚ ਉਭਰ ਕੇ ਆਈ ਹੈ। 
ਪ੍ਰੋਗਰਾਮ ਦੀ ਸ਼ੁਰੂਆਤ ਜਤਿਨ ਸਲਵਾਨ ਦੁਆਰਾ ਪੇਸ਼ ਕੀਤੀ ਗਈ ਪੰਜਾਬੀ ਕਾਵਿ ਪੁਸਤਕ ਵਿੱਚ ਲਿਖੀਆਂ ਕਵਿਤਾਵਾਂ ਦੇ ਵਿਸ਼ੇ ਤੇ ਅਧਾਰਿਤ ਇੱਕ ਛੋਟੇ ਪੰਜਾਬੀ ਨਾਟਕ ‘ਉਡੀਕ’ ਨਾਲ ਹੋਈ। 
ਨਿਸ਼ਾ ਲੂਥਰਾ ਨੇ ਕਵਿਤਾ ਦੀ ਕਿਤਾਬ ਦੇ ਲਾਂਚ ਦੇ ਮੌਕੇ ਤੇ ਇਸ ਸ਼ਾਰਟ ਪਲੇ ਪਰਫੋਰਮੈਂਸ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਸੀ। ਇਹ ਨਾਟਕ ਪਰਿਪੱਕ ਪਿਆਰ, ਰੋਮਾਂਸ, ਖੋਹਣ ਦਾ ਜਸ਼ਨ ਅਤੇ ਪਿੱਛੇ ਛੱਡੇ ਗਏ ਵਿਅਕਤੀਆਂ ਲਈ ਯਾਦ ਕਿਵੇਂ ਖੁਸ਼ੀ ਪੈਦਾ ਕਰ ਸਕਦੀ ਹੈ ਦੀ ਬਿਰਤਾਂਤ ਅਤੇ ਖੂਬਸੂਰਤੀ ਨੂੰ ਪੇਸ਼ ਕਰਦਾ ਸੀ। ਇਸ ਨਾਟਕ ਦਾ ਮੰਚਨ ਸੀਨੀਅਰ ਪੰਜਾਬੀ ਅਦਾਕਾਰ, ਲੋਕ ਕਲਾਕਾਰ ਅਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਕਲਾਕਾਰ ਐਮੀ ਸਿੰਘ  ਨੇ ਕੀਤਾ। 
ਇਸ ਮੌਕੇ ’ਤੇ ਪ੍ਰਮੂਖ ਹਸਤੀਆਂ ਵਿਚਕਾਰ ਇੰਡੀਅਨ ਆਰਮੀ ਦੇ ਸਾਬਕਾ ਪ੍ਰਮੁੱਖ ਜਨਰਲ ਵੀਪੀ ਮਲਿਕ ਅਤੇ ਉਨ੍ਹਾਂ ਦੀ ਪਤਨੀ ਰੰਜਨਾ ਮਲਿਕ, ਸਾਬਕਾ ਆਈਏਐਸ ਪ੍ਰਸਿੱਧ ਲੇਖਕ ਅਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਅਤਰੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਮੁੱਖ ਸੰਤੋਖ ਵਿੰਡਰ ਸਿੰਘ (ਨਾਭਾ), ਪ੍ਰਕਾਸ਼ਕ ਹਰਦੀਪ ਚਾਂਦਪੁਰੀ, ਲੇਖਿਕਾ, ਕਵੀ ਅਤੇ ਲਾਇਫ ਕੋਚ ਰੇਨੀ ਸਿੰਘ, ਕਵੀ. ਪੰਜਾਬ ਕਲਾ ਪਰਿਸ਼ਦ ਦੀ ਮੈਂਬਰ ਅਤੇ ਲੇਖਿਕਾ ਲਿਲੀ ਸਵਰਨ ਅਤੇ ਹੋਰਨਾਂ ਨੇ ਭਾਗ ਲਿਆ। 
ਸਮਾਗਮ ਦੌਰਾਨ ਪ੍ਰਸਿੱਧ ਫਿਲਮ ਨਿਰਦੇਸ਼ਕ ਓਜਸਵੀ ਸਰਮਾ (ਪਿਨਾਕਾ ਮੀਡੀਆ ਵਰਕਸ) ਦੁਆਰਾ ਨਿਰਦੇਸ਼ਤ ਜਤਿਨ ਸਲਵਾਨ ਦੀ ਪਹਿਲੀ ਕਵਿਤਾ ’ਤੇ ਆਧਾਰਿਤ ਕਿਤਾਬ ‘ਫੂੜ੍ਹੀ ਦਾ ਅਧਿਕਾਰਤ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਕੀਤਾ। 
 

Have something to say? Post your comment

 

ਕਾਤਬਾਂ ਅਤੇ ਸਾਹਿਤ

ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ ਹੋਈ ਸ਼ਾਇਰੀ – ‘ਸ਼ੀਸ਼ੇ ਦੇ ਅੱਖਰ’

ਸਚੱ ਦੇ ਪਾਂਧੀ

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਤੇ - ਸੋਨੇ ਦਾ ਤਖਤ ਅਤੇ ਕੋਹੇਨੂਰ ਹੀਰੇ ਨੂੰ ਸਿੱਖ ਆਪਣੇ ਸੁਪਨਿਆਂ ਵਿੱਚ ਰੱਖਣ

ਵੈਰੀਆਂ ਦੇ ਸਿਰ ਲਾਉਣ ਵਾਲੇ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ

ਮਰਹੂਮ ਲੇਖਕ ਮਨਜੀਤ ਮੀਤ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ

ਗਿ: ਬਲਬੀਰ ਸਿੰਘ ਚੰਗਿਆੜਾ ਦੀਆਂ ਅਭੁੱਲ ਯਾਦਾਂ ਕਿਤਾਬ ਹੋਈ ਰਲੀਜ਼

ਕਿਤਾਬ ‘ਕਿਸਾਨ ਅੰਦੋਲਨ’ ਦਾ ਲੋਕ ਅਰਪਣ 11 ਅਪ੍ਰੈਲ ਦਿਨ ਐਤਵਾਰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ

ਗਲਪਕਾਰ ਦਰਸ਼ਨ ਧੀਰ ਦਾ ਵਿਛੋੜਾ

ਚੰਨੀ ਵਲੋਂ ਉੱਘੇ ਪੱਤਰਕਾਰ ਅਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਨੂੰ ਸਦਮਾ ਜੀਵਨ ਸਾਥਣ ਲੇੇਖਿਕਾ ਦੀਪ ਮੋਹਿਨੀ ਦਾ ਦੇਹਾਂਤ